ਕਾਨਵੈਂਟ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਲਈ ਸਿੱਖੀ ਬਾਰੇ ਜਾਣਕਾਰੀ

ਕਾਨਵੈਂਟ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਲਈ ਸਿੱਖੀ ਬਾਰੇ ਜਾਣਕਾਰੀ

ਡਲਹੌਜ਼ੀ ਦੇ ਸੇਂਟ ਫਰਾਂਸਿਸ ਚਰਚ ਵਿਖੇ ਸਿੱਖੀ ਬਾਰੇ ਜਾਣਕਾਰੀ ਦੇਣ ਲਈ ਲਗਾਏ ਵਿਸ਼ੇਸ਼ ਕੈਂਪ ਦੌਰਾਨ
ਕਾਨਵੇਂਟ ਸਕੂਲਾਂ ਦੇ ਪ੍ਰਿੰਸੀਪਲ ਸਾਂਝੀ ਤਸਵੀਰ ਖਿਚਵਾਉਣ ਮੌਕੇ। ਅਜੀਤ ਤਸਵੀਰ

ਜਲੰਧਰ, 19 ਜੂਨ (ਅਜੀਤ ਬਿਊਰੋ)-ਉ¤ਘੇ ਸਿੱਖ ਵਿਦਵਾਨ ਅਤੇ ‘ਸੰਤ ਸਿਪਾਹੀ’ ਦੇ ਸੰਪਾਦਕ ਸ: ਗੁਰਚਰਨਜੀਤ ਸਿੰਘ ਲਾਂਬਾ ਨੇ ਵੱਖ-ਵੱਖ ਕਾਨਵੈਂਟ ਸਕੂਲਾਂ ਦੀਆਂ ਸਿਸਟਰ ਪਿੰ੍ਰਸੀਪਲਾਂ ਦੇ ਇਕ ਸੈਮੀਨਾਰ ਵਿਚ ਸਿੱਖ ਸਿਧਾਂਤਾਂ, ਸਿੱਖ ਰਹੁਰੀਤ ਅਤੇ ਸਿੱਖੀ ਦੇ ਚਿੰਨ੍ਹਾਂ ਅਤੇ ਕਕਾਰਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਇਹ ਕੈਂਪ ਬੀਤੇ ਦਿਨੀਂ ਪਠਾਨਕੋਟ ਦੇ ਫਾਦਰ ਜੋਸੇਫ ਪੁਤਨਪੁਰਾ ਦੇ ਉਦਮ ਨਾਲ ਡਲਹੌਜ਼ੀ ਵਿਚ ਸੇਂਟ ਫਰਾਂਸਿਸ ਚਰਚ ਵਿਖੇ ਆਯੋਜਿਤ ਕੀਤਾ ਗਿਆ ਅਤੇ ਇਸ ਵਿਚ 30 ਤੋਂ ਵੱਧ ਸਿਸਟਰ ਪ੍ਰਿੰਸੀਪਲਾਂ ਨੇ ਸ਼ਿਰਕਤ ਕੀਤੀ। ਜ਼ਿਆਦਾਤਰ ਮੁੱਖ ਅ੍ਯਧਿਆਪਕਾਵਾਂ ਦੱਖਣੀ ਭਾਰਤ ਤੋਂ ਸਨ ਅਤੇ ਚਰਚ ਦੇ ਉ¤ਚ ਅਹੁਦੇ ’ਤੇ ਹੋਣ ਕਾਰਨ ਪੂਰੀ ਗੰਭੀਰਤਾ ਨਾਲ ਸਿੱਖ ਧਰਮ ਦੀਆਂ ਵਿਸ਼ੇਸ਼ਤਾਵਾਂ ਨੂੰ ਸਹੀ ਪਰੀਪੇਖ ਵਿਚ ਸਮਝਣ ਜਾਨਣ ਦੀ ਤਿਆਰੀ ਨਾਲ ਆਈਆਂ ਸਨ ਅਤੇ ਬਾਕਾਇਦਾ ਜਮਾਤ ਵਿਚ ਹਾਜ਼ਰ ਵਿਦਿਆਰਥੀਆਂ ਦੀ ਤਰ੍ਹਾਂ ਕਾਪੀ ਪੈਨਸਲ ਲੈ ਕੇ ਪੂਰੇ ਨੋਟ ਬਣਾ ਰਹੀਆਂ ਸਨ। ਪ੍ਰਬੰਧਕਾਂ ਦੀ ਖਾਹਿਸ਼ ਮੁਤਾਬਿਕ ਸ: ਲਾਂਬਾ ਨੇ ਇਕ-ਇਕ ਘੰਟੇ ਤੋਂ ਵੱਧ ਦੋ ਹਿੱਸਿਆਂ ਵਿਚ ਤਿੰਨ ਵਿਸ਼ਿਆਂ ਮੁੱਢਲੇ ਸਿਧਾਂਤ, ਸਿੱਖ ਰਹੁਰੀਤਾਂ ਅਤੇ ਸਿੱਖੀ ਦੇ ਚਿੰਨ੍ਹ ਅਤੇ ਕਕਾਰਾਂ ’ਤੇ ਭਾਸ਼ਣ ਕੀਤੇ। ਇਸ ਕਵਾਇਤ ਦਾ ਮੰਤਵ ਇਨ੍ਹਾਂ ਮੁੱਖ ਅਧਿਆਪਕਾਂ ਨੂੰ ਸਿੱਖੀ ਬਾਰੇ ਜਾਣਕਾਰੀ ਦੇਣਾ ਸੀ ਤਾਂ ਜੋ ਉਨ੍ਹਾਂ ਦੇ ਸਕੂਲਾਂ ਵਿਚ ਸਿੱਖ ਵਿਦਿਆਰਥੀਆਂ ਦੀ ਦਸਤਾਰ, ਕਕਾਰਾਂ ਆਦਿ ਨੂੰ ਸਹੀ ਢੰਗ ਨਾਲ ਸਮਝਿਆ ਤੇ ਸਮਝਾਇਆ ਜਾ ਸਕੇ। ਸ: ਲਾਂਬਾ ਨੇ ਬਾਖੂਬੀ ਮੂਲ ਮੰਤਰ, ਗੁਰ ਮੰਤਰ ਤੇ ਰੱਬ ਦਾ ਸੰਕਲਪ ਬਾਰੇ ਵੇਰਵੇ ਸਹਿਤ ਦੱਸਦਿਆਂ ਕਿਹਾ ਕਿ ਸਭ ਦਾ ਕਰਤਾ ਇਕ ਹੈ ਤੇ ਬਾਕੀ ਜੋ ਹੋ ਚੁੱਕਾ ਹੈ ਜਾਂ ਹੋਣ ਵਾਲਾ ਹੈ, ਜੋ ਵੇਖਿਆ ਜਾਂ ਸੁਣਿਆ ਜਾ ਚੁੱਕਾ ਹੈ ਜਾਂ ਜੋ ਇਤਿਹਾਸ ਜਾਂ ਮਿਥਿਹਾਸ ਨੇ ਸਿਰਜਿਆ ਹੈ ਉਹ ਸਭ ਪ੍ਰਮਾਤਮਾ ਦੀ ਹੀ ਕਿਰਤ ਹੈ। ਉਸ ਪ੍ਰਮਾਤਮਾ ਨੂੰ ਜਿਹੜਾ ਮਰਜ਼ੀ ਨਾਮ ਦੇ ਦਈਏ ਕੋਈ ਫ਼ਰਕ ਨਹੀਂ ਪੈਂਦਾ। ਗੁਰੂ ਸਾਹਿਬ ਦਾ ਬਚਨ ਹੈ, ‘ਸ੍ਰੀ ਅਸਿਕੇਤੂ ਜਗਤ ਕੇ ਈਸਾ।’ ਪ੍ਰਮਾਤਮਾ ਨੂੰ ਅਸੀਂ ਈਸਾ ਦੇ ਨਾਂਅ ਨਾਲ ਯਾਦ ਕਰ ਸਕਦੇ ਹਾਂ ਪਰ ਈਸਾ ਨੂੰ ਪ੍ਰਮਾਤਮਾ ਨਹੀਂ ਕਹਿ ਸਕਦੇ। ਗੁਰੂ ਨਾਨਕ ਦੇਵ ਜੀ ਦੀ ਗੱਲ ਨੂੰ ਦੁਹਰਾਉਂਦਿਆਂ ਸ: ਲਾਂਬਾ ਨੇ ਦੱਸਿਆ ਕਿ ਇਕ ਪ੍ਰਮਾਤਮਾ ਦੇ ਸਿਧਾਂਤ ਦੀ ਦ੍ਰਿੜ੍ਹਤਾ ਇੰਨੀ ਪ੍ਰਪੱਕ ਹੈ ਕਿ ਸਾਰੇ ਜਗਤ ਦਾ ਰੱਬ ਕੇਵਲ ਇਕ ਹੈ ਤੇ ਜੇਕਰ ਰੱਬ ਵੀ ਚਾਹੇ ਤਾਂ ਉਹ ਦੂਸਰਾ ਰੱਬ ਨਹੀਂ ਬਣਾ ਸਕਦਾ। ਸ: ਲਾਂਬਾ ਨੇ ਅੱਗੇ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਮੁਤਾਬਿਕ ਸਭ ਤੋਂ ਚੰਗਾ ਧਰਮ ਹੈ, ‘ਸਰਬ ਧਰਮ ਮਹਿ ਸ੍ਰੇਸਟ ਧਰਮ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥’ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਹਿੰਦੂ ਮੁਸਲਮਾਨਾਂ ਦੇ ਵਖਰੇਵੇਂ ਨੂੰ ਮੇਟਣਾ ਸੀ ਇਸੇ ਲਈ ਕਿਹਾ ਜਾਂਦਾ ਹੈ ਕਿ ਇਸਰਾਈਲ ਵਿਚੋਂ ਜਦੋਂ ਗੁਰੂ ਨਾਨਕ ਦੇਵ ਜੀ ਲੰਘੇ ਤਾਂ ਉਸ ਜਗ੍ਹਾ ਦਾ ਨਾਮ ਰਾਮ ਅਲ੍ਹਾ ਜਾਂ ਰਮਲ੍ਹਾ ਪ੍ਰਸਿੱਧ ਹੋ ਗਿਆ। ਦੂਸਰੇ ਸੈਸ਼ਨ ਵਿਚ ਵੇਰਵੇ ਸਹਿਤ ਸ: ਲਾਂਬਾ ਨੇ ਕਕਾਰਾਂ ਦੀ ਮਹੱਤਤਾ ਅਤੇ ਸਿੱਖ ਸਰੂਪ ਬਾਰੇ ਸੈਮਸਨ ਦੇ ਹਵਾਲੇ ਨਾਲ ਦੱਸਿਆ ਕਿ ਵਾਲ ਅਤੇ ਤਲਵਾਰ ਜਦੋਂ ਗੁਰੂ ਦੀ ਬਖਸ਼ਿਸ਼ ਸਮਝ ਕੇ ਧਾਰਨ ਕੀਤੇ ਜਾਂਦੇ ਹਨ ਤਾਂ ਇਹ ਫਿਰ ਵਾਲ ਜਾਂ ਹਥਿਆਰ ਨਾ ਹੋ ਕੇ ਕੇਸ ਅਤੇ ਕ੍ਰਿਪਾਨ ਬਣ ਜਾਂਦੇ ਹਨ। ਕਿਸੇ ਵੀ ਧਾਰਮਿਕ ਚਿੰਨ੍ਹਾਂ ਦੀ ਅਹਿਮੀਅਤ ਤਾਂ ਹੀ ਹੀ ਜੇ ਉਸ ਦੇ ਅਨੁਰੂਪ ਜੀਵਨ ਨੂੰ ਢਾਲਿਆ ਜਾਵੇ। ਸਿਸਟਰ ਐਨੀ ਨੇ ਧੰਨਵਾਦ ਮਤਾ ਪੇਸ਼ ਕਰਦਿਆਂ ਸ: ਲਾਂਬਾ ਦੀ ਇਸ ਗੱਲ ਦੀ ਪ੍ਰੋੜ੍ਹਤਾ ਕੀਤੀ ਕਿ ਧਰਮ ਗ੍ਰੰਥਾਂ ਦੀਆਂ ਸਿੱਖਿਆਵਾਂ ਜੇ ਅਮਲੀ ਜੀਵਨ ਵਿਚ ਨਾ ਵਰਤੀਆਂ ਗਈਆਂ ਤਾਂ ਅਸੀਂ ਉਸ ਅਸਲੀ ਲਾਭ ਤੋਂ ਵਾਂਝੇ ਰਹਿ ਜਾਵਾਂਗੇ। ਸਿਸਟਰ ਐਨੀ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਦਿਲਾਂ ਵਿਚ ਸਿੱਖ ਸਰੂਪ ਅਤੇ ਕਕਾਰ ਦਾ ਸਤਿਕਾਰ ਵਧ ਗਿਆ ਹੈ। ਇਸ ਦੇ ਬਾਅਦ ਪਠਾਨਕੋਟ ਦੇ ਫਾਦਰ ਜੋਸ ਨੇ ਕਿਹਾ ਕਿ ਆਮ ਤੌਰ ’ਤੇ ਧੰਨਵਾਦ ਮਤੇ ਦੇ ਬਾਅਦ ਕੁਝ ਕਹਿਣ ਦੀ ਲੋੜ ਨਹੀਂ ਰਹਿੰਦੀ ਪਰ ਇਸ ਵਿਸ਼ੇਸ਼ ਮੌਕੇ ’ਤੇ ਉਹ ਖੁਦ ਵੀ ਉਚੇਚੇ ਤੌਰ ’ਤੇ ਧੰਨਵਾਦ ਦੇਣਾ ਚਾਹੁੰਣਗੇ। ਉਨ੍ਹਾਂ ਨੇ ਪ੍ਰਿੰਸੀਪਲਾਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਸਿੱਖ ਰਹਿਤ ਮਰਯਾਦਾ ਦੀ ਕਾਪੀ ਹਰ ਸਮੇਂ ਉਨ੍ਹਾਂ ਦੇ ਟੇਬਲ ’ਤੇ ਮੌਜੂਦ ਹੋਣੀ ਚਾਹੀਦੀ ਹੈ। ਇਸ ਮੌਕੇ ’ਤੇ ਧਰਮ ਪ੍ਰਚਾਰ ਕਮੇਟੀ ਅਤੇ ‘ਅਜੀਤ’ ਵੱਲੋਂ ਕਿਤਾਬਾਂ ਦੇ ਸੈਟ ਸਾਰੇ ਹੀ ਸਰੋਤਿਆਂ ਨੂੰ ਭੇਟ ਕੀਤੇ ਗਏ। ਉਪਰੰਤ ਇਲਾਕੇ ਦੇ ਸਭ ਤੋਂ ਸਰਵਉਚ ਅਧਿਕਾਰੀ ਬਿਸ਼ਪ ਵੀ ਪਹੁੰਚੇ ਅਤੇ ਗਰੁੱਪ ਤਸਵੀਰ ਵਿਚ ਸ਼ਾਮਿਲ ਹੋਏ।

(news courtesy: ajitjalandhar.com)

Tags: , ,

Leave a comment